1800RESPECT ਕੀ ਹੁੰਦੀ ਹੈ?
ਹਿੰਸਾ ਅਤੇ ਬਦਸਲੂਕੀ ਪ੍ਰਤੀ ਪ੍ਰਤੀਕ੍ਰਿਆ ਹਰ ਇੱਕ ਦੀ ਜ਼ਿੰਮੇਵਾਰੀ ਹੁੰਦੀ ਹੈ। 1800RESPECT ਪਰਿਵਾਰਕ, ਘਰੇਲੂ ਅਤੇ ਜਿਨਸੀ ਹਿੰਸਾ ਦੇ ਵਿਰੁੱਧ ਲੜਨ ਲਈ ਰਾਸ਼ਟਰੀ ਸੇਵਾ ਹੈ। 1800RESPECT ਪੀੜਤਾਂ, ਬਚਿਆਂ ਹੋਇਆਂ, ਪਰਿਵਾਰ ਦੇ ਜੀਆਂ ਅਤੇ ਦੋਸਤਾਂ ਅਤੇ ਖੇਤਰ ਦੇ ਪਰਿਚਾਲਨਾਂ (sector operators) ਲਈ ਹੈ। ਅਸੀਂ ਟੈਲੀਫੋਨ ਅਤੇ ਆਨਲਾਈਨ ਸਲਾਹ ਪ੍ਰਦਾਨ ਕਰਦੇ ਹਾਂ ਅਤੇ ਸਾਡੀ ਵੈਬਸਾਈਟ ਜਾਣਕਾਰੀ, ਸਲਾਹ ਅਤੈ ਸਥਾਨਕ ਸੇਵਾਵਾਂ ਨੂੰ ਹਵਾਲਾ ਦੇਣ ਸਬੰਧੀ ਵਿਕਲਪ ਪੇਸ਼ ਕਰਦੀ ਹੈ। ਇਨ੍ਹਾਂ ਸਾਰਿਆਂ ਤੱਕ ਪਹੁੰਚ ਵੈਬਸਾਈਟ ਦੁਆਰਾ ਜਾਂ 1800 737 732 ‘ਤੇ ਫੋਨ ਕਰਕੇ ਕੀਤੀ ਜਾ ਸਕਦੀ ਹੈ।
1800RESPECT ਆਸਟ੍ਰੇਲੀਅਨ ਲੋਕਾਂ ਦੇ ਇੱਕ ਗੈਰ-ਹਿੰਸਕ ਸਮਾਜ ਵਿੱਚ ਰਹਿਣ ਦੇ ਅਧਿਕਾਰ ਦੇ ਸਮਰਥਨ ਲਈ ਵਚਨਬੱਧ ਹੈ। ਜੇ ਤੁਸੀਂ ਜਿਨਸੀ, ਘਰੇਲੂ ਜਾਂ ਪਰਿਵਾਰਕ ਹਿੰਸਾ ਸਹਿਣ ਕੀਤੀ ਹੈ ਜਾਂ ਇਸ ਦੇ ਖਤਰੇ ਨੂੰ ਸਹਿ ਰਹੇ ਹੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੇ ਤੁਸੀਂ ਕਿਸੇ ਪੀੜਤਾਂ/ਬਚਣ ਵਾਲਿਆਂ ਦੀ ਮਦਦ ਕਰ ਰਹੇ ਹੋ ਜਾਂ ਇਸ ਖੇਤਰ ਵਿੱਚ ਕੰਮ ਕਰ ਰਹੇ ਹੋ ਤਾਂ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।
ਮਦਦ ਲਓ
1800RESPECT ਕੋਲ ਟੈਲੀਫੋਨ ਅਤੇ ਆਨਲਾਈਨ ਸਲਾਹਕਾਰ ਹਨ ਜੋ ਤੁਹਾਡੀ ਮਦਦ ਲਈ ਉਪਲਬਧ ਹਨ।
ਸਲਾਹਕਾਰ ਤੁਹਾਡੀ ਇਹ ਮਦਦ ਕਰ ਸਕਦੇ ਹਨ:
- ਜਾਣਕਾਰੀ ਅਤੇ ਮਦਦ,
- ਕਿਸੇ ਸੇਵਾ ਲਈ ਹਵਾਲਾ,
- ਅਗਲੇ ਕਦਮਾਂ ਲਈ ਸਲਾਹ ਅਤੇ ਮਦਦ,
- ਇੱਕ ਸੁਰੱਖਿਆ ਯੋਜਨਾ ਕਿਵੇਂ ਬਣਾਉਣੀ ਹੈ ਦੇ ਬਾਰੇ ਨਿਰਦੇਸ਼
ਪਰਿਵਾਰ ਅਤੇ ਦੋਸਤਾਂ ਲਈ ਜਾਣਕਾਰੀ ਅਤੇ ਮਦਦ
ਪਰਿਵਾਰ ਦੇ ਜੀਅ ਅਤੇ ਦੋਸਤ 1800RESPECT ਦੀ ਵਰਤੋਂ ਕਰ ਸਕਦੇ ਹਨ। ਜੇ ਤੁਸੀਂ ਕਿਸੇ ਅਜ਼ੀਜ਼, ਬੱਚੇ ਜਾਂ ਕਿਸੇ ਸਹਿਕਰਮੀ ਬਾਰੇ ਚਿੰਤਤ ਹੋ, ਤਾਂ 1800RESPECT ਤੁਹਾਡੀ ਮਦਦ ਕਰ ਸਕਦਾ ਹੈ।
ਜਦੋਂ ਕੋਈ ਤੁਹਾਨੂੰ ਕਹੇ ਕਿ ਉਨ੍ਹਾਂ ਨੇ ਘਰੇਲੂ, ਪਰਿਵਾਰਕ ਜਾਂ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ, ਤਾਂ ਤੁਹਾਨੂੰ ਸਦਮਾ ਲੱਗ ਸਕਦਾ ਹੈ ਅਤੇ ਤੁਹਾਨੂੰ ਇਸ ਸਬੰਧੀ ਪੱਕਾ ਪਤਾ ਨਹੀਂ ਹੁੰਦਾ ਕਿ ਕੀ ਕਹਿਣਾ ਜਾਂ ਕਰਨਾ ਹੈ। 1800RESPECT ਜਾਣਕਾਰੀ ਅਤੇ ਸਰੋਤ ਪ੍ਰਦਾਨ ਕਰਦਾ ਹੈ ਤਾਂ ਜੋ ਪਰਿਵਾਰ ਅਤੇ ਦੋਸਤ ਤੁਹਾਨੂੰ ਮਦਦ ਦੀ ਪੇਸ਼ਕਸ਼ ਕਰ ਸਕਣ। ਪਰਿਵਾਰ ਦੇ ਜੀਅ ਅਤੇ ਦੋਸਤ ਸਲਾਹਕਾਰ ਨੂੰ ਸੱਦ ਸਕਦੇ ਹਨ ਅਤੇ ਸਥਿਤੀ ਬਾਰੇ ਵਿਚਾਰ-ਵਟਾਂਦਰੇ ਕਰ ਸਕਦੇ ਹਨ, ਪ੍ਰਸ਼ਨ ਪੁੱਛ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਵੈਬਸਾਈਟ ਹਰੇਕ ਪਰਿਵਾਰਕ, ਘਰੇਲੂ ਜਿਨਸੀ ਹਿੰਸਾ ਨਾਲ ਜੂਝ ਰਹੇ ਵਿਅਕਤੀ ਲਈ ਉਪਲਬਧ ਸੇਵਾਵਾਂ ਬਾਰੇ ਜਾਣਕਾਰੀ ਪੇਸ਼ ਕਰਦੀ ਹੈ, ਅਤੇ ਹਰੇਕ ਦੇਸ਼ ਵਿੱਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਅਤੇ ਸੇਵਾਵਾਂ ਸਬੰਧੀ ਛੇਤੀ ਪਹੁੰਚਣ ਵਾਲੇ ਲਿੰਕ ਵੀ ਹੁੰਦੇ ਹਨ। ਇਸ ਵਿੱਚ ਸੁਰੱਖਿਆ ਯੋਜਨਾ ਕਿਵੇਂ ਬਣਾਈ ਜਾਵੇ ਦੇ ਬਾਰੇ ਵੀ ਜਾਣਕਾਰੀ ਹੈ।
ਲੋਕਾਂ ਦੀ ਦੇਖਭਾਲ ਕਰਨੀ ਇੱਕ ਤਣਾਅ ਭਰਿਆ ਤਜਰਬਾ ਹੋ ਸਕਦਾ ਹੈ ਅਤੇ ਇਸ ਦੇ ਪ੍ਰਭਾਵ ਨੂੰ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ। 1800RESPECT ਪਰਿਵਾਰ ਅਤੇ ਦੋਸਤਾਂ ਦੇ ਨਾਲ ਪੀੜਤਾਂ /ਬਚੇ ਲੋਕਾਂ ਦੀ ਮਦਦ ਲਈ ਵੀ ਉਪਲਬਧ ਹੈ।
ਪਰਿਚਾਲਨਾਂ ਅਤੇ ਪੇਸ਼ੇਵਰਾਂ ਲਈ ਜਾਣਕਾਰੀ ਅਤੇ ਮਦਦ
ਵੈਬਸਾਈਟ ਦਾ ਇੱਕ ਹਿੱਸਾ ਪਰਿਚਾਲਨਾਂ ਅਤੇ ਪੇਸ਼ੇਵਰਾਂ ਨੂੰ ਸਮਰਪਿਤ ਹੈ। ਇਸ ਵਿੱਚ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ, ਲਾਜ਼ਮੀ ਰਿਪੋਰਟਿੰਗ ਅਤੇ ਕੰਮ ਸਮੇਂ ਹੋਣ ਵਾਲੇ ਸਦਮਿਆਂ ਬਾਰੇ ਜਾਣਕਾਰੀ ਸ਼ਾਮਲ ਹੈ
ਕੁਝ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਮਾਮਲਿਆਂ ਵਿੱਚ ਲਾਜ਼ਮੀ ਰਿਪੋਰਟਿੰਗ ਕਾਨੂੰਨ ਹਨ। ਸਾਰੇ ਰਾਜਾਂ ਅਤੇ ਕੇਂਦਰੀ ਪ੍ਰਦੇਸਾਂ ਦੇ ਕੇਸਾਂ ਵਿੱਚ ਬੱਚਿਆਂ ਦੀ ਜਿਨਸੀ ਹਿੰਸਾ, ਸਰੀਰਕ ਬਦਸਲੂਕੀ ਜਾਂ ਉਨ੍ਹਾਂ ਪ੍ਰਤੀ ਅਣਗਹਿਲੀ ਕਰਨ ਲਈ ਲਾਜ਼ਮੀ ਰਿਪੋਰਟਿੰਗ ਕਾਨੂੰਨ ਹਨ। ਵੈਬਸਾਈਟ ਵਿੱਚ ਉਹ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਪਰਿਚਾਲਕਾਂ (operators) ਨੂੰ ਇਹ ਸਮਝਣ ਵਿੱਚ ਸਹਾਇਕ ਹੋਵੇ ਕਿ ਉਹਨਾਂ ਨੂੰ ਪੁਲੀਸ ਅਤੇ/ਜਾਂ ਬਚਿਆਂ ਦੀਆਂ ਸੁਰੱਖਿਆ ਸੇਵਾਵਾਂ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੈ।
ਦੂਜੇ ਲੋਕਾਂ ਦੀ ਮਦਦ ਕਰਨੀ ਇੱਕ ਗੰਭੀਰ ਪ੍ਰਤੀਬੱਧਤਾ ਹੈ ਜੋ ਸੰਤੁਸ਼ਟੀ ਪੇਸ਼ ਕਰਦੀ ਹੈ, ਪਰ ਇਹ ਤਣਾਅ ਭਰਪੂਰ ਵੀ ਹੋ ਸਕਦੀ ਹੈ। ਇਸ ਲਈ ਸਮਝਦਾਰੀ ਅਤੇ ਹਮਦਰਦੀ ਦੀ ਲੋੜ ਹੈ। ਅੱਗੇ ਕੰਮ ਕਰਨ ਵਾਲੇ ਪ੍ਰਚਾਲਕ (Frontline operators) ਅਤੇ ਪੇਸ਼ੇਵਰ ਜੋ ਨਿਯਮਤ ਤੌਰ ‘ਤੇ ਸਦਮਿਆਂ ਦੇ ਪ੍ਰਭਾਵ ਵੇਖਦੇ ਹਨ, ਕਈ ਵਾਰ ਉਹ ਆਪਣੇ ਕੰਮਾਂ ਤੋਂ ਪ੍ਰਭਾਵਿਤ ਵੀ ਹੋ ਸਕਦੇ ਹਨ। ਪਰਿਚਾਲਕ 1800RESPECT ਦੀ ਸਲਾਹ ਲਾਈਨ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਮਦਦ ਮੰਗ ਸਕਦੇ ਹਨ।
ਸੰਪਰਕ ਕਿਵੇਂ ਕਰਨਾ ਹੈ
1800RESPECT ਨਾਲ ਕਈ ਤਰ੍ਹਾਂ ਸੰਪਰਕ ਕਰ ਸਕੀਦਾ ਹੈ। ਟੈਲੀਫੋਨ ਸੇਵਾ ਨਾਲ ਸੰਪਰਕ 1800 737 732 ‘ਤੇ ਕੀਤਾ ਜਾ ਸਕਦਾ ਹੈ (ਦੁਭਾਸ਼ੀਏ ਵੀ ਉਪਲਬਧ ਹਨ)। ਹੋਰਨਾਂ ਪਹੁੰਚਯੋਗ ਸੇਵਾਵਾਂ ਲਈ ਨੈਸ਼ਨਲ ਰੀਲੇਅ ਸਰਵਿਸ ਨੂੰ ਵਰਤੋ।
ਤੁਹਾਡੇ ਮਾਮਲੇ ਲਈ ਮਦਦ ਦੀ ਭਾਲ ਆਨਲਾਈਨ ਕਰਨੀ ਸੌਖੀ ਹੋ ਸਕਦੀ ਹੈ। ਆਨਲਾਈਨ ਸਲਾਹਕਾਰ ਸੇਵਾ ਨਾਲ 1800RESPECT ਦੇ ਘਰੇਲੂ ਸਫੇ (home page) ਦੁਆਰਾ ਸੰਪਰਕ ਕੀਤਾ ਜਾ ਸਕਦਾ ਹੈ। ਇਹ ਇਕ ਅਸਲ ਸਮੇਂ (real-time) ਦੀ ਸੇਵਾ ਹੈ। ਸਲਾਹਕਾਰ ਤੁਹਾਡੇ ਨਾਲ ਸਿੱਧੀ ਗੱਲਬਾਤ ਕਰੇਗਾ। 1800RESPECT ਦੀ ਵਰਤੋਂ ਕਰਨ ਲਈ ਆਪਣੇ ਵੈਬ ਬਰਾਊਜ਼ਰ ਵਿੱਚਲੇ ਪਾਪ-ਅੱਪ ਬਲੌਕਰ ('pop-up blocker') ਨੂੰ ਨਕਾਰਾ ਕਰ ਦਿਓ। ਇਹ ਕਰਨ ਲਈ ਤੁਹਾਨੂੰ ਇੰਟਰਨੈਟ ਨਾਲ ਇੱਕ ਭਰੋਸੇਯੋਗ ਕਨੈਕਸ਼ਨ ਦੀ ਲੋੜ ਹੈ।
ਜੇ ਤੁਸੀਂ ਵਿਅਕਤੀਗਤ ਤੌਰ ‘ਤੇ ਜਾਂ ਫੋਨ ਦੁਆਰਾ ਸਲਾਹ ਨੂੰ ਤਰਜੀਹ ਦਿੰਦੇ ਹੋ, ਤਾਂ ਤੁਸੀਂ ਵੈਬਸਾਈਟ ਦੁਆਰਾ ਇਸ ਲਈ ਬੇਨਤੀ ਕਰ ਸਕਦੇ ਹੋ।
ਵੈਬਸਾਈਟ ਦੀ ਪਹੁੰਚ ਕਰਨ ਲਈ, 1800respect ‘ਤੇ ਜਾਓ
ਤੁਰੰਤ ਖਤਰੇ ਦੀ ਸਥਿੱਤੀ ਵਿੱਚ, ਪੁਲੀਸ ਤੋਂ ਮਦਦ ਲਈ 000 ‘ਤੇ ਫੋਨ ਕਰੋ।
TTY ਜਾਂ ਨੈਸ਼ਨਲ ਰੀਲੇ ਸਰਵਿੱਸ (National Relay Service) ਦੀ ਵਰਤੋਂ ਦੁਆਰਾ ਸੰਕਟ ਸਮੇਂ ਦੀਆਂ ਫੋਨ ਕਾਲਾਂ ਲਈ, ਵੇਖੋ ਸੰਕਟ ਸਮੇਂ ਲਈ ਫੋਨ ਕਾਲਾਂ ਕਰਨੀਆਂ
ਟੈਲੀਫੋਨ ਸਲਾਹ
ਇਕ TIS- (ਟੈਲੀਫੋਨ ਦੁਭਾਸ਼ੀਆ ਸੇਵਾ) ਦੁਭਾਸ਼ੀਏ ਦੇ ਨਾਲ ਟੈਲੀਫੋਨ ਸਲਾਹਕਾਰ ਸੇਵਾ ਦੀ ਵਰਤੋਂ ਕਰਨੀ
1800RESPECT ਸੇਵਾ ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਉਪਲਬਧ ਹੈ ਜਿਹੜੇ ਜਿਨਸੀ, ਘਰੇਲੂ ਜਾਂ ਪਰਵਾਰਿਕ ਹਿੰਸਾ ਮਹਿਸੂਸ ਕਰਦੇ ਹਨ। ਕਾਬਲ ਅਤੇ ਤਜਰਬੇਦਾਰ ਸਲਾਹਕਾਰ ਸਲਾਹ, ਜਾਣਕਾਰੀ ਅਤੇ ਦੂਸਰੀਆਂ ਸੇਵਾਵਾਂ ਤੱਕ ਪਹੁੰਚ ਕਰਨ ਲਈ ਮਦਦ ਪ੍ਰਦਾਨ ਕਰਦੇ ਹਨ। ਇਹ ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ ਉਪਲਬਧ ਹੈ।
ਟੈਲੀਫੋਨ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ ਕਿਸੇ ਲਈ ਵੀ ਜੋ ਮੁਫਤ 1800RESPECT ਨਾਲ ਸੰਪਰਕ ਕਰਨ ਦਾ ਚਾਹਵਾਨ ਹੋਵੇ, ਲਈ ਉਪਲਬਧ ਹੈ।
ਇਸ ਸੇਵਾ ਦਾ ਪ੍ਰਬੰਧ ਕਰਨ ਲਈ:
1800RESPECT ਨੂੰ 1800 737 732 ‘ਤੇ ਫੋਨ ਕਰੋ ਅਤੇ ਦੁਭਾਸ਼ੀਏ ਦੀ ਮੰਗ ਕਰੋ। ਸਹਾਇਕ ਦੁਭਾਸ਼ੀਏ ਦਾ ਪ੍ਰਬੰਧ ਕਰੇਗਾ/ਕਰੇਗੀ, ਜਾਂ,
TIS ਨੂੰ 131 450 ‘ਤੇ ਫੋਨ ਕਰੋ ਅਤੇ ਉਨ੍ਹਾਂ ਨੂੰ 1800RESPECT ਨਾਲ ਸੰਪਰਕ ਕਰਨ ਲਈ ਕਹੋ।
ਆਨਲਾਈਨ ਸਲਾਹ
1800RESPECT ਆਨਲਾਈਨ ਸਲਾਹ ਸਿਰਫ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ।
TIS
ਇਕ TIS- (ਟੈਲੀਫੋਨ ਦੁਭਾਸ਼ੀਆ ਸੇਵਾ) ਦੁਭਾਸ਼ੀਏ ਦੇ ਨਾਲ ਟੈਲੀਫੋਨ ਸਲਾਹਕਾਰ ਸੇਵਾ ਦੀ ਵਰਤੋਂ ਕਰਨੀ